ਪੰਜਾਬੀ ਵੈਬ ਹਾਊਸ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣੇਂ ਵਿੱਚ ਸਥਿੱਤ ਹੈ ਅਤੇ ਬੜੀ ਤੇਜੀ ਨਾਲ ਅੱਗੇ ਵਧ ਰਿਹਾ ਵੈਬ ਡਿਜ਼ਾਇਨਿੰਗ/ਡਿਵੈਲਪਮੈਂਟ ਸੈਂਟਰ ਹੈ, ਜੋ ਕਿ ਖਾਸ ਤੌਰ ਤੇ ਪੰਜਾਬੀ ਵੈਬਸਾਈਟਾਂ ਬਨਾਉਣ ਲਈ ਹੀ ਸਮਰਪਿਤ ਹੈ। (ਅੰਗ੍ਰੇਜੀ ਭਾਸ਼ਾ ਵਿੱਚ ਵੈਬਸਾਈਟ ਬਨਵਾਉਣ ਲਈ ਤੁਸੀਂ ਡੀ.ਸੀ.ਐਸ. ਵੈਬ ਸਲੂਸ਼ਨਜ਼ ਨਾਲ ਸੰਪਰਕ ਕਰ ਸਕਦੇ ਹੋ) ਪੰਜਾਬੀ ਵੈਬ ਹਾਊਸ ਵੈਬਸਾਈਟ ਡਿਜ਼ਾਇਨਿੰਗ, ਵੈਬ ਡਿਵੈਲਪਮੈਂਟ, ਵੈਬ ਹੋਸਟਿੰਗ        ......ਅੱਗੇ ਪੜੋ
ਪੰਜਾਬ ਵਿੱਚ ਪਹਿਲਾ ਵੈਬਸਾਈਟ ਡਿਜ਼ਾਇਨਿੰਗ ਅਤੇ ਡਿਵੈਲਪਮੈਂਟ ਸੈਂਟਰ ਹੈ ਜਿਹੜਾ ਕਿ ਪੰਜਾਬੀ ਮਾਂ ਬੋਲੀ ਵਿੱਚ ਵੈਬਸਾਈਟਾਂ ਬਨਾਉਣ ਦਾ ਕੰਮ ਕਰ ਰਿਹਾ ਹੈ। ਪੰਜਾਬੀ ਵੈਬ ਹਾਊਸ ਡੀ.ਸੀ.ਐਸ. ਵੈਬ ਸਲੂਸ਼ਨਜ਼ ਦਾ ਅਨਿੱਖੜਵਾਂ ਅੰਗ ਹੈ ਅਤੇ ਪੰਜਾਬੀ ਵਿੱਚ ਵੈਬਸਾਈਟਾਂ ਬਨਾਉਣ ਲਈ ਹੀ ਸਮਰਪਿਤ ਹੈ। ਪੰਜਾਬੀ ਵੈਬ ਹਾਊਸ ਹੁਣ ਤੱਕ ਪੰਜਾਬੀ ਦੇ ਕਈ ਵਿਸ਼ੇ ਜਿਵੇਂ ਕਿ ਅਖਬਾਰਾਂ ਦੇ ਅਦਾਰੇ, ਧਾਰਮਿਕ ਅਸਥਾਨ, ਪੰਜਾਬੀ ਗਾਇਕ, ਪੰਜਾਬੀ ਸੱਭਿਆਚਾਰ ਆਦਿ ਉਪਰ ਮਾਂ ਬੋਲੀ ਪੰਜਾਬੀ ਵਿੱਚ ਸਫਲਤਾਪੂਰਵਕ ਵੈਬਸਾਈਟਾਂ ਬਣਾ ਕੇ ਆਪਣਾਂ ਲੋਹਾ ਮਨਵਾ ਚੁੱਕਿਆ ਹੈ। ਪੰਜਾਬੀ ਵੈਬ ਹਾਊਸ ਅਜਿਹੇ ਉਦਮੀਆਂ ਦੀ ਖੋਜ ਹੈ ਜਿਨਾਂ ਦਾ ਸੰਬੰਧ ਜਨਮ ਤੋਂ ਹੀ ਪੰਜਾਬੀ ਮਾਂ ਬੋਲੀ ਨਾਲ ਰਿਹਾ ਹੈ। .....ਅੱਗੇ ਪੜੋ
ਆਪਣੇ ਕਾਰੋਬਾਰ ਨੂੰ ਇੰਟਰਨੈਟ ਰਾਹੀਂ ਦਰਸਾਉਣ ਦਾ ਅਤੇ ਤੁਹਾਡੇ ਕਾਰੋਬਾਰ ਨੂੰ ਵਿਸ਼ਵ ਪੱਧਰ ਤੇ ਇਕ ਨਵੀਂ ਦਿੱਖ ਦੇਣ ਦਾ ਸਭ ਤੋਂ ਵਧੀਆ ਤੇ ਸਸਤਾ ਸਾਧਨ ਹੈ। ਇਸ ਨਾਲ ਤੁਹਾਡੇ ਕਾਰੋਬਾਰ ਨੂੰ ਇਕ ਨਵੀਂ ਦਿਸ਼ਾ ਤੇ ਬਲ ਮਿਲਦਾ ਹੈ। ਇੰਟਰਨੈਟ ਨਾਲ ਜੁੜੇ ਹੋਏ ਲੋਕਾਂ ਲਈ ਤੁਹਾਡੇ ਤੱਕ ਪਹੁੰਚਣ ਦਾ ਇੱਕ ਜਰੀਆ ਤੁਹਾਡੀ ਵੈਬਸਾਈਟ ਹੀ ਹੈ। ਵੈਬਸਾਈਟ ਤੁਹਾਡੇ ਕਾਰੋਬਾਰ ਦੇ ਸਟੇਟਸ ਨੂੰ ਦਰਸਾਉਂਦੀ ਹੈ। ਵੈਬ ਡਿਜ਼ਾਇਨਿੰਗ ਉਹ ਹਥਿਆਰ ਹੈ ਜਿਸ ਨਾਲ ਤੁਹਾਡੇ ਕਾਰੋਬਾਰ ਨੂੰ ਇੰਟਰਨੈਟ ਉੱਤੇ ਬੜੀ ਬਾਰੀਕੀ ਤੇ ਸੁਹਣੇ ਢੰਗ ਨਾਲ ਦਰਸਾਇਆ ਜਾਂਦਾ ਹੈ।                                                          ......ਅੱਗੇ ਪੜੋ
ਵੈਬ ਡਿਵੈਲਪਮੈਂਟ ਇੱਕ ਅਜਿਹੀ ਕੜੀ ਹੈ ਜਿਸ ਨਾਲ ਤੁਸੀਂ ਆਪਣੇ ਮਨ ਵਿੱਚ ਆਈਆਂ ਕਾਰੋਬਾਰ ਨਾਲ ਸੰਬੰਧਿਤ ਸਕੀਮਾਂ ਨੂੰ ਇੰਟਰਨੈਟ ਉੱਤੇ ਇੱਕ ਵਧੀਆ ਵੈਬ ਤਕਨੀਕ ਤੇ ਵੈਬ ਡਿਵੈਲਪਰ ਦੀ ਮਦਦ ਨਾਲ ਬਾਖੂਬੀ ਪੇਸ਼ ਕਰ ਸਕਦੇ ਹੋ। ਵੈਬ ਡਿਵੈਲਪਮੈਂਟ ਵਿੱਚ ਖਾਸ ਕਿਸਮ ਦੀਆਂ ਵੈਬਸਾਈਟਾਂ (ਡਾਇਨੈਮਿਕ ਵੈਬਸਾਈਟਾਂ) ਦਾ ਬਣਨਾ ਪ੍ਰਮੁੱਖ ਹੈ। ਡਾਇਨੈਮਿਕ ਜਾਂ ਖਾਸ ਵੈਬਸਾਈਟਾਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਵੈਬਸਾਈਟ ਦਾ ਪੂਰਾ ਕੰਟ੍ਰੋਲ ਵੈਬਸਾਈਟ ਦੇ ਪ੍ਰਬੰਧਕ/ਮਾਲਕ ਕੋਲ ਹੁੰਦਾ ਹੈ।
                                                        ...ਅੱਗੇ ਪੜੋ
ਜੇ ਤੁਹਾਡੀ ਮੌਜੂਦਾ ਵੈਬਸਾਈਟ ਤੁਹਾਡੇ ਪਸੰਦ ਨਹੀਂ ਜਾਂ ਦੇਰ ਨਾਲ ਖੁੱਲਦੀ ਹੈ ਜਾਂ ਤੁਹਾਡੀਆਂ ਜਰੂਰਤਾਂ ਮੁਤਾਬਿਕ ਨਹੀਂ ਹੈ ਤਾਂ ਤੁਸੀਂ ਪੰਜਾਬੀ ਵੈਬ ਹਾੳਸ ਕੋਲੋਂ ਉਸਦੀ ਰੀ-ਡਿਜ਼ਾਇਨਿੰਗ ਕਰਵਾ ਸਕਦੇ ਹੋ। ਅਸੀਂ ਤੁਹਾਡੀ ਵੈਬਸਾਈਟ ਨੂੰ ਨਵੀਨਤਮ ਰੰਗ ਵਿੱਚ ਰੰਗ ਦੇਵਾਂਗੇ। ਤੁਸੀਂ ਮੌਜੂਦਾ ਜਰੂਰਤਾਂ ਮੁਤਾਬਿਕ ਵੈਬਸਾਈਟ ਨੂੰ ਸਟੈਟਿਕ ਜਾਂ ਡਾਇਨੈਮਿਕ ਬਣਵਾ ਸਕਦੇ ਹੋ। ਅਸੀਂ ਤੁਹਾਡੀ ਵੈਬਸਾਈਟ ਨੂੰ ਮੌਜੂਦਾ ਵੈਬਸਾਈਟ ਨਾਲੋਂ ਬਿਹਤਰ ਤੇ ਤੁਹਾਡੀਆਂ ਜਰੂਰਤਾਂ ਮੁਤਾਬਿਕ ਬਣਾਵਾਂਗੇ।                                                          ......ਅੱਗੇ ਪੜੋ
ਪੰਜਾਬੀ ਵੈਬ ਹਾਊਸ ਡੋਮੇਨ ਰਜਿਸਟ੍ਰੇਸ਼ਨ ਦੀ ਸਰਵਿਸ ਵੀ ਪ੍ਰਦਾਨ ਕਰਦਾ ਹੈ। ਤੁਹਾਡੇ ਡੋਮੇਨ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਈ-ਮੇਲ ਅਤੇ ਫੋਨ ਰਾਹੀਂ ਇਸ ਦੀ ਸੂਚਨਾ ਦੇ ਦਿੱਤੀ ਜਾਂਦੀ ਹੈ ਤਾਂ ਜੋ ਜੇ ਤੁਸੀਂ ਆਪਣੇ ਡੋਮੇਨ ਦੀ ਰਜਿਸਟ੍ਰੇਸ਼ਨ ਤਰੀਕ ਜਾਂ ਅਗਲੇ ਸਾਲ ਦੀ ਫੀਸ ਦੀ ਤਰੀਕ ਭੁੱਲ ਜਾਵੋ ਤਾਂ ਤੁਹਾਨੂੰ ਯਾਦ ਕਰਵਾਇਆ ਜਾਵੇ। ਅਗਲੇ ਸਾਲ ਦੀ ਫੀਸ ਭਰਾਉਣਾ ਜਾਂ ਨਾਂ ਭਰਵਾਉਣਾ ਤੁਹਾਡੇ ਉਪਰ ਨਿਰਭਰ ਕਰਦਾ ਹੈ।               .....ਅੱਗੇ ਪੜੋ
ਵੈਬਸਾਈਟ ਦੀ ਸਾਂਭ ਸੰਭਾਲ ਤੇ ਦੇਖ ਰੇਖ ਡੀ.ਸੀ.ਐਸ. ਵੈਬ ਸਲੂਸ਼ਨਜ਼, ਲੁਧਿਆਣਾ
ਕਾਪੀਰਾਈਟ 2008-2012. ਇਸ ਵੈਬਸਾਈਟ ਦੇ ਸਾਰੇ ਹੱਕ ਰਾਖਵੇਂ ਹਨ।

ਇਸ ਵੈਬਸਾਈਟ ਦੇ ਸਾਰੇ ਹੱਕ ਡੀ.ਸੀ.ਐਸ. ਵੈਬ ਸਲੂਸ਼ਨਜ ਲੁਧਿਆਣਾ ਕੋਲ ਰਾਖਵੇਂ ਹਨ। ਇਸ ਵੈਬਸਾਈਟ ਦੀ ਨਕਲ ਕਰਨ ਵਾਲੇ ਵਿਰੁੱਧ ਕਾਪੀਰਾਈਟ ਐਕਟ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਲਈ ਇਸ ਵੈਬਸਾਈਟ ਵਿਚਲੀ ਸ਼ਬਦਾਵਲੀ ਦੀ ਨਕਲ ਕਰਨ ਤੋਂ ਗੁਰੇਜ਼ ਕੀਤਾ ਜਾਵੇ।